song lyrics / Amar Singh Chamkila / Sirhind Di Diwaar lyrics  | FRen Français

Sirhind Di Diwaar lyrics

Performers Amar Singh ChamkilaBiba Amarjot

Sirhind Di Diwaar song lyrics by Amar Singh Chamkila official

Sirhind Di Diwaar is a song in Panjabi

ਨੀ ਤੂੰ ਨਰਕਾਂ ਨੂੰ ਜਾਵੇਂ ਸਰਹੰਦ ਦੀ ਦਿਵਾਰੇ
ਨੀ ਤੂੰ ਨਰਕਾਂ ਨੂੰ ਜਾਵੇਂ ਸਰਹੰਦ ਦੀ ਦਿਵਾਰੇ
ਤੂੰਹੀਓਂ ਕਤਲ ਕਰਾਏ ਨੀ ਦਸਮੇਸ਼ ਦੇ ਦੁਲਾਰੇ
ਦਸਮੇਸ਼ ਦੇ ਦੁਲਾਰੇ
ਨਰਕਾਂ ਨੂੰ ਜਾਵੇਂ ਸਰਹੰਦ ਦੀ ਦਿਵਾਰੇ

ਰਹੇ ਕਰਦੇ ਉਸਾਰੀ ਮੇਰੀ ਪਾਪੀ ਮਜ਼ਦੂਰ
ਰਹੇ ਕਰਦੇ ਉਸਾਰੀ ਮੇਰੀ ਪਾਪੀ ਮਜ਼ਦੂਰ
ਦੱਸ ਇਹਦੇ ਵਿੱਚ ਸਿੰਘਾ ਭਲਾ ਮੇਰਾ ਕੀ ਕਸੂਰ
ਭਲਾ ਮੇਰਾ ਕੀ ਕਸੂਰ
ਰਹੇ ਕਰਦੇ ਉਸਾਰੀ ਮੇਰੀ ਪਾਪੀ ਮਜ਼ਦੂਰ

ਹੋ ਜਦੋ ਗੋਡਿਆਂ ਤੇ ਆਈ ਤੈਂ ਨਾ ਭੋਰਾ ਬਲ ਖਾਇਆ
ਚਾਰੇ ਗੋਡੇ ਛਿਲਵਾ ਕੇ ਰਤਾ ਸਿੱਧਾ ਤੂੰ ਕਰਾਇਆ
ਜਾਨ ਬੱਚਿਆਂ ਦੀ ਲੈ ਕੇ ਤੈਂ ਕੀ ਛੱਤ ਲੈ ਚੁਬਾਰੇ
ਛੱਤ ਲੈ ਚੁਬਾਰੇ
ਨਰਕਾਂ ਨੂੰ ਜਾਵੇਂ ਸਰਹੰਦ ਦੀ ਦਿਵਾਰੇ

ਮੇਰਾ ਚੱਲਦਾ ਜੇ ਜ਼ੋਰ ਮੈਂ ਵੀ ਜਾਂਦੀ ਮਰ ਮਿਟ
ਮੇਰਾ ਚੱਲਦਾ ਜੇ ਜ਼ੋਰ ਮੈਂ ਵੀ ਜਾਂਦੀ ਮਰ ਮਿਟ
ਚਿਣੀ ਗਏ ਹਤਿਆਰੇ ਧਰ ਇੱਟ ਉੱਤੇ ਇੱਟ
ਮੇਰਾ ਕਰਦਾ ਸੀ ਚਿੱਤ ਹੋ ਜਾਂ ਥਾਏਂ ਚੂਰ ਚੂਰ
ਹੋ ਜਾਂ ਥਾਏਂ ਚੂਰ ਚੂਰ
ਦੱਸ ਇਹਦੇ ਵਿੱਚ ਸਿੰਘਾ ਭਲਾ ਮੇਰਾ ਕੀ ਕਸੂਰ

ਹੋ ਜਾ ਕੇ ਮੋਢਿਆਂ ਦੇ ਕੋਲ਼ ਨੀ ਤੂੰ ਡਿਗੀ ਧੜਾ ਧੜ
ਫੇਰ ਉੱਠ ਤੂੰ ਖਲੋਤੀ ਤੇਰੀ ਰਵ੍ਹੇ ਨਾ ਨੀ ਜੜ੍ਹ
ਲਾਲ ਗੋਦੀ ‘ਚ ਬਿਠਾ ਕੇ ਘਾਟ ਮੌਤ ਦੀ ਉਤਾਰੇ
ਘਾਟ ਮੌਤ ਦੀ ਉਤਾਰੇ
ਨਰਕਾਂ ਨੂੰ ਜਾਵੇਂ ਸਰਹੰਦ ਦੀ ਦਿਵਾਰੇ

ਤੱਕ ਲਾਲਾਂ ਦੇ ਮੈਂ ਮੁੱਖ ਹੋ ਗਈ ਥਾਏਂ ਢਹਿ ਢੇਰੀ
ਤੱਕ ਲਾਲਾਂ ਦੇ ਮੈਂ ਮੁੱਖ ਹੋ ਗਈ ਥਾਏਂ ਢਹਿ ਢੇਰੀ
ਮੁੜ ਜ਼ਾਲਿਮਾਂ ਉਸਾਰੀ ਕਾਲੀ ਕਿਸਮਤ ਮੇਰੀ
ਲੋਕ ਉੱਪਲਾਂ ਦੇ ਮੈਨੂੰ ਝਾਕ ਦੇ ਨੇ ਘੂਰ ਘੂਰ
ਝਾਕ ਦੇ ਨੇ ਘੂਰ ਘੂਰ
ਦੱਸ ਇਹਦੇ ਵਿੱਚ ਸਿੰਘਾ ਭਲਾ ਮੇਰਾ ਕੀ ਕਸੂਰ
ਹਾਏ ਵੇ ਮੇਰਾ ਕੀ ਕਸੂਰ
ਦੱਸ ਮੇਰਾ ਕੀ ਕਸੂਰ
ਹਾਏ ਵੇ ਮੇਰਾ ਕੀ ਕਸੂਰ
ਦੱਸ ਮੇਰਾ ਕੀ ਕਸੂਰ
ਹਾਏ ਵੇ ਮੇਰਾ ਕੀ ਕਸੂਰ
ਦੱਸ ਮੇਰਾ ਕੀ ਕਸੂਰ
ਹਾਏ ਵੇ ਮੇਰਾ
Lyrics copyright : legal lyrics licensed by Lyricfind.
No unauthorized reproduction of lyric.

Comments for Sirhind Di Diwaar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the padlock
2| symbol to the left of the suitcase
3| symbol to the right of the camera
grid grid grid
grid grid grid
grid grid grid