song lyrics / Feroz Khan / Fasli Battere lyrics  | FRen Français

Fasli Battere lyrics

Performer Feroz Khan

Fasli Battere song lyrics by Feroz Khan official

Fasli Battere is a song in Panjabi

ਤੈਨੂੰ ਫਸਲੀ ਬੱਟੇਰੇ ਮਿਲ ਜਾਣ ਗੇ ਬਥੇਰੇ
ਨੀ ਤੈਨੂੰ ਫਸਲੀ ਬੱਟੇਰੇ ਮਿਲ ਜਾਣ ਗੇ ਬਥੇਰੇ
ਕੋਈ ਸਾਡੇ ਵਾਂਗੂ ਤੇਰੀ ਆਈ ਮਰੇ ਗਾ ਤਾਂ ਦੱਸੀ
ਕੋਈ ਸਾਡੇ ਜਿੰਨਾ ਪਿਆਰ ਤੈਨੂੰ ਕਰੇ ਗਾ ਤਾਂ ਦੱਸੀਂ
ਤੈਨੂੰ ਫਸਲੀ ਬੱਟੇਰੇ ਮਿਲ ਜਾਣ ਗੇ ਬਥੇਰੇ
ਨੀ ਤੈਨੂੰ ਫਸਲੀ ਬੱਟੇਰੇ ਮਿਲ ਜਾਣ ਗੇ ਬਥੇਰੇ

ਮਾਣੇ ਖੁਸ਼ੀਆਂ ਹਜ਼ਾਰਾਂ ਨੀ ਤੂੰ ਜਿਧਰ ਵੀ ਜਾਵੇਂ
ਪਰ ਢਲ ਗਏ ਜਦੋਂ ਏਹ ਹੁਸਨਾਂ ਦੇ ਪਰਛਾਵੇਂ
ਮਾਣੇ ਖੁਸ਼ੀਆਂ ਹਜ਼ਾਰਾਂ ਨੀ ਤੂੰ ਜਿਧਰ ਵੀ ਜਾਵੇਂ
ਪਰ ਢਲ ਗਏ ਜਦੋਂ ਏਹ ਹੁਸਨਾਂ ਦੇ ਪਰਛਾਵੇਂ
ਹੁਸਨਾਂ ਦੇ ਪਰਛਾਵੇਂ
ਵੈਰ ਦੁਨੀਆਂ ਨਾ ਪਾ ਕੇ
ਓਦੋਂ ਤੇਰੇ ਦਰੀਂ ਆ ਕੇ
ਵੈਰ ਦੁਨੀਆਂ ਨਾ ਪਾ ਕੇ
ਓਦੋਂ ਤੇਰੇ ਦਰੀਂ ਆ ਕੇ
ਸਾਡੇ ਵਾਂਗੂ ਜੇ ਸਲਾਮ ਕੋਈ ਕਰੇ ਗਾ ਤਾਂ ਦੱਸੀਂ
ਤੈਨੂੰ ਸਾਡੇ ਜਿੰਨਾ ਪਿਆਰ ਕੋਈ ਕਰੇ ਗਾ ਤਾਂ ਦੱਸੀਂ
ਤੈਨੂੰ ਫਸਲੀ ਬੱਟੇਰੇ ਮਿਲ ਜਾਣ ਗੇ ਬਥੇਰੇ
ਨੀ ਤੈਨੂੰ ਫਸਲੀ ਬੱਟੇਰੇ ਮਿਲ ਜਾਣ ਗੇ ਬਥੇਰੇ

ਸਾਨੂੰ ਭੁੱਲ ਗਏ ਏਂ ਜਿੰਨਾ ਦੀਆਂ ਗੱਲਾਂ ਵਿਚ ਆ ਕੇ
ਜਦੋਂ ਤੋੜ ਗੇ ਵਿਚਾਲੇ ਨੀ ਓ ਸੁਪਨੇ ਦਿਖਾ ਕੇ
ਸਾਨੂੰ ਭੁੱਲ ਗਏ ਏਂ ਜਿੰਨਾ ਦੀਆਂ ਗੱਲਾਂ ਵਿਚ ਆ ਕੇ
ਜਦੋਂ ਤੋੜ ਗੇ ਵਿਚਾਲੇ ਨੀ ਓ ਸੁਪਨੇ ਦਿਖਾ ਕੇ
ਸੁਪਨੇ ਦਿਖਾ ਕੇ
ਤੈਨੂੰ ਪੈਜੂ ਪਛਤਾਉਣਾ
ਤਾਵੀ ਚਾਹੇ ਗੀ ਜੇ ਆਉਣਾ
ਤੈਨੂੰ ਪੈਜੂ ਪਛਤਾਉਣਾ
ਤਾਵੀ ਚਾਹੇ ਗੀ ਜੇ ਆਉਣਾ
ਤੇਰੇ ਪੈਰਾਂ ਥੱਲੇ ਤਲੀਆਂ ਕੋਈ ਧਰੇ ਗਾ ਤਾ ਦੱਸੀ
ਤੈਨੂੰ ਸਾਡੇ ਜਿੰਨਾ ਪਿਆਰ ਕੋਈ ਕਰੇ ਗਾ ਤਾਂ ਦੱਸੀਂ
ਤੈਨੂੰ ਫਸਲੀ ਬੱਟੇਰੇ ਮਿਲ ਜਾਣ ਗੇ ਬਥੇਰੇ
ਨੀ ਤੈਨੂੰ ਫਸਲੀ ਬੱਟੇਰੇ ਮਿਲ ਜਾਣ ਗੇ ਬਥੇਰੇ

ਸਾਡੇ ਮੱਥੇ ਚ ਨੀ ਭਾਵੇਂ ਤੇਰੇ ਪਿਆਰ ਵਾਲੀ ਲੀਕ
ਤਾਵੀਂ ਆਖਰੀ ਸਾਹ ਤੱਕ ਰਹਿਣੀ ਬੱਲ ਨੂੰ ਉਡੀਕ
ਸਾਡੇ ਮੱਥੇ ਚ ਨੀ ਭਾਵੇਂ ਤੇਰੇ ਪਿਆਰ ਵਾਲੀ ਲੀਕ
ਤਾਵੀਂ ਆਖਰੀ ਸਾਹ ਤੱਕ ਰਹਿਣੀ ਬੱਲ ਨੂੰ ਉਡੀਕ
ਬੱਲ ਨੂੰ ਉਡੀਕ
ਦੁੱਖ ਦਿਲ ਉੱਤੇ ਸਹਿ ਕੇ ਤੇਰੇ ਰਾਹਾਂ ਵਿਚ ਬਹਿ ਕੇ
ਦੁੱਖ ਦਿਲ ਉੱਤੇ ਸਹਿ ਕੇ ਤੇਰੇ ਰਾਹਾਂ ਵਿਚ ਬਹਿ ਕੇ
ਕੋਈ ਸਾਡੇ ਵਾਂਗੂ ਠੰਡੇ ਹੌਕੇ ਭਰੇ ਗਾ ਤਾਂ ਦੱਸੀਂ
ਤੈਨੂੰ ਸਾਡੇ ਜਿੰਨਾ ਪਿਆਰ ਕੋਈ ਕਰੇ ਗਾ ਤਾਂ ਦੱਸੀਂ
ਤੈਨੂੰ ਫਸਲੀ ਬੱਟੇਰੇ ਮਿਲ ਜਾਣ ਗੇ ਬਥੇਰੇ
ਨੀ ਤੈਨੂੰ ਫਸਲੀ ਬੱਟੇਰੇ ਮਿਲ ਜਾਣ ਗੇ ਬਥੇਰੇ
Lyrics copyright : legal lyrics licensed by Lyricfind.
No unauthorized reproduction of lyric.

Comments for Fasli Battere lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the bulb
2| symbol to the right of the cloud
3| symbol to the left of the cross
grid grid grid
grid grid grid
grid grid grid