song lyrics / Sippy Gill / Maahi Mera lyrics  | FRen Français

Maahi Mera lyrics

Performer Sippy Gill

Maahi Mera song lyrics by Sippy Gill official

Maahi Mera is a song in Panjabi

ਮਾਹੀ ਮੇਰਾ ਹੋ ਹੋ ਮਾਹੀ ਮੇਰਾ
ਮਾਹੀ ਮੇਰਾ ਹੋ ਹੋ ਮਾਹੀ ਮੇਰਾ
ਮਾਹੀ ਮੇਰਾ ਲੈ ਕੇ ਆਇਆ ਝਾਂਜਰਾਂ ਦਾ ਜੋੜਾ
ਪੀਤੀ ਵਾਂਗੂ ਚੜ੍ਹਿਆ ਸਰੂਰ ਥੋੜਾ ਥੋੜਾ
ਚੰਨ ਮੇਰਾ ਲੈ ਕੇ ਆਇਆ ਝਾਂਜਰਾਂ ਦਾ ਜੋੜਾ
ਪੀਤੀ ਵਾਂਗੂ ਚੜ੍ਹਿਆ ਸਰੂਰ ਥੋੜਾ ਥੋੜਾ
ਨੀ ਮੈਂ ਸਖੀਆਂ ਨੂੰ ਦੱਸ ਦੀ ਫਿਰਾ
ਗੋਰਿਆ ਪੈਰਾਂ ਚ ਪਾ ਕੇ ਚਾਂਦੀ ਦੀਆਂ ਝਾਂਜਰਾਂ
ਮੈਂ ਪਿੰਡ ਵਿਚ ਨੱਚਦੀ ਫਿਰਾ
ਗੋਰਿਆ ਪੈਰਾਂ ਚ ਪਾ ਕੇ ਚਾਂਦੀ ਦੀਆਂ ਝਾਂਜਰਾਂ
ਮੈਂ ਪਿੰਡ ਵਿਚ ਨੱਚਦੀ ਫਿਰਾ

ਰਾਤੀ ਸੁਪਨੇ ਚ ਮਾਹੀ ਤਾਂ ਕਮਾਲ ਕਰ ਗਿਆ
ਸੁੱਤੀ ਪਈ ਦੇ ਸਿਰਾਣੇ ਤੇ ਰੁਮਾਲ ਧਰ ਗਿਆ
ਰਾਤੀ ਸੁਪਨੇ ਚ ਮਾਹੀ ਤਾਂ ਕਮਾਲ ਕਰ ਗਿਆ
ਸੁੱਤੀ ਪਈ ਦੇ ਸਿਰਾਣੇ ਤੇ ਰੁਮਾਲ ਧਰ ਗਿਆ
ਜਾ ਕੇ ਬੀਕਾਨੇਰੋ ਲੈ ਕੇ ਆਇਆ ਸੂਹੀ ਫੁਲਕਾਰੀ
ਖ਼ੌਰੇ ਕਿਹੜੇ ਵੇਲੇ ਮਾਂਗ ਚ ਸਿੰਧੂਰ ਭਰ ਗਿਆ
ਇਕ ਹੋ ਗਈਆ ਚ ਰਾਤੀ ਦੋ ਧਿਰਾਂ
ਗੋਰਿਆ ਪੈਰਾਂ ਚ ਪਾ ਕੇ ਚਾਂਦੀ ਦੀਆਂ ਝਾਂਜਰਾਂ
ਮੈਂ ਪਿੰਡ ਵਿਚ ਨੱਚਦੀ ਫਿਰਾ
ਗੋਰਿਆ ਪੈਰਾਂ ਚ ਪਾ ਕੇ ਚਾਂਦੀ ਦੀਆਂ ਝਾਂਜਰਾਂ
ਮੈਂ ਪਿੰਡ ਵਿਚ ਨੱਚਦੀ ਫਿਰਾ

ਕਹਿੰਦਾ ਤੈਨੂੰ ਸਿਲਕ ਦਾ ਸੂਟ ਮੈਂ ਸਵਾ ਦਿਆਂ
ਨੱਚੇਗੀ ਜੇ ਨਾਲ ਚੱਲ ਬੋਲੀ ਵੀ ਮੈਂ ਪਾ ਦਿਆਂ
ਬੱਗੀ ਬੱਗੀ ਕਣਕ ਜਿਓ ਸੋਨੇ ਤੇ ਸਵੇਰੇ
ਵਸਦੇ ਨੇ ਦੁਨੀਆਂ ਤੇ ਲੋਕ ਬਥੇਰੇ
ਬਿਨਾਂ ਧੁੱਪ ਪਰਛਾਵੇਆਂ ਦਾ ਨਹੀ ਸਰਦਾ
ਖਸਮਾ ਨੂੰ ਖਾਵੇ ਸਾਰਾ ਜੱਗ ਚੰਦਰਾ ਵੇ ਮੈਨੂੰ ਤੇਰਾ ਹੀ ਆਸਰਾ ਰੱਬ ਵਰਗਾ
ਖਸਮਾ ਨੂੰ ਖਾਵੇ ਸਾਰਾ ਜੱਗ ਚੰਦਰਾ ਵੇ ਮੈਨੂੰ ਤੇਰਾ ਹੀ ਆਸਰਾ ਰੱਬ ਵਰਗਾ
ਜਾਵਾ ਸੱਦਕੇ ਮੈਂ ਤੈਥੋਂ ਮੇਰੇ ਸੋਹਣੇ ਸਰਦਾਰਾ
ਤੇਰੇ ਉਤੋਂ ਵਾਰ ਦੇਵਾਂ ਚੰਨਾਂ ਆਲਮ ਏਹ ਸਾਰਾ
ਜਾਵਾ ਸੱਦਕੇ ਮੈਂ ਤੈਥੋਂ ਮੇਰੇ ਸੋਹਣੇ ਸਰਦਾਰਾ
ਤੇਰੇ ਉਤੋਂ ਵਾਰ ਦੇਵਾਂ ਚੰਨਾਂ ਆਲਮ ਏਹ ਸਾਰਾ
ਇਕ ਵਾਰ ਲੈ ਜਾ ਆਪਣੇ ਗਰਾਂ
ਗੋਰਿਆ ਪੈਰਾਂ ਚ ਪਾ ਕੇ ਚਾਂਦੀ ਦੀਆਂ ਝਾਂਜਰਾਂ
ਮੈਂ ਪਿੰਡ ਵਿਚ ਨੱਚਦੀ ਫਿਰਾ
ਗੋਰਿਆ ਪੈਰਾਂ ਚ ਪਾ ਕੇ ਚਾਂਦੀ ਦੀਆਂ ਝਾਂਜਰਾਂ
ਮੈਂ ਪਿੰਡ ਵਿਚ ਨੱਚਦੀ ਫਿਰਾ

ਜੱਦੋ ਨਿਕਲ੍ਹਾ ਖੇਤਾਂ ਨੂੰ ਸਿੱਪੀ ਸ਼ਾਮ ਸਵੇਰੇ
ਵੇ ਜਾਲ ਚੁੱਕੀ ਫਿਰਦੇ ਨੇ ਹੁਸਨ ਲੁਟੇਰੇ
ਜੱਦੋ ਨਿਕਲ੍ਹਾ ਖੇਤਾਂ ਨੂੰ ਸਿੱਪੀ ਸ਼ਾਮ ਸਵੇਰੇ
ਵੇ ਜਾਲ ਚੁੱਕੀ ਫਿਰਦੇ ਨੇ ਹੁਸਨ ਲੁਟੇਰੇ
ਰੁੱਤਾਂ ਹੋ ਗਈਆ ਜਵਾਨ ਭੌਂਰੇ ਲੈਂਦੇ ਕੰਸੋਆਂ
ਕਲੀ ਬਣ ਗਈ ਗੁਲਾਬ ਉੱਡੀ ਮਹਿਕ ਚੁਫ਼ੇਰੇ
ਵੇ ਇਹਨਾਂ ਆਸ਼ਿਕਾਂ ਦਾ ਦੱਸ ਕੀ ਕਰਾ
ਗੋਰਿਆ ਪੈਰਾਂ ਚ ਪਾ ਕੇ ਚਾਂਦੀ ਦੀਆਂ ਝਾਂਜਰਾਂ
ਮੈਂ ਪਿੰਡ ਵਿਚ ਨੱਚਦੀ ਫਿਰਾ
ਗੋਰਿਆ ਪੈਰਾਂ ਚ ਪਾ ਕੇ ਚਾਂਦੀ ਦੀਆਂ ਝਾਂਜਰਾਂ
ਮੈਂ ਪਿੰਡ ਵਿਚ ਨੱਚਦੀ ਫਿਰਾ
ਗੋਰਿਆ ਪੈਰਾਂ ਚ ਪਾ ਕੇ ਚਾਂਦੀ ਦੀਆਂ ਝਾਂਜਰਾਂ
ਮੈਂ ਪਿੰਡ ਵਿਚ ਨੱਚਦੀ ਫਿਰਾ
Lyrics copyright : legal lyrics licensed by Lyricfind.
No unauthorized reproduction of lyric.

Comments for Maahi Mera lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the smiley
2| symbol at the top of the envelope
3| symbol at the bottom of the helmet
grid grid grid
grid grid grid
grid grid grid