song lyrics / Baba Beli / Qaumi Jazbe lyrics  | FRen Français

Qaumi Jazbe lyrics

Performer Baba Beli

Qaumi Jazbe song lyrics by Baba Beli official

Qaumi Jazbe is a song in Panjabi

ਜਿੱਤੇ ਹੋਏ ਮੈਦਾਨ ਵੀ ਕਦੇ ਹਰਨੇ ਪੈਂਦੇ
ਵਕਤ ਮੁਤਾਬਿਕ ਫੈਸਲੇ ਵੀ ਕਰਨੇ ਪੈਂਦੇ, ਕਰਨੇ ਪੈਂਦੇ
ਆਸ਼ਕ ਲੁਕ ਤਾਂ ਸਕਦੇ ਨੇ ਪਰ ਝੁਕ ਨਈਂ ਸਕਦੇ
ਕੌਮੀ ਜਜ਼ਬੇ ਸੁਰਤ 'ਚੋਂ ਕਦੇ ਮੁੱਕ ਨਈਂ ਸਕਦੇ, ਮੁੱਕ ਨਈਂ ਸਕਦੇ

ਜਦ ਕੌਮਾਂ ਦੀ ਊਰਜਾ 'ਤੇ ਹਮਲਾ ਹੋਵੇ
ਜਦ ਕੌਮਾਂ ਦੀ ਊਰਜਾ 'ਤੇ ਹਮਲਾ ਹੋਵੇ
ਦਰਦ ਕੌਮ ਦਾ ਰੱਖਦਾ ਦਿਲ ਕਮਲਾ ਹੋਵੇ, ਕਮਲਾ ਹੋਵੇ
ਜਦ ਤੱਕ ਜੜ ਵਿਚ ਜਾਨ ਹੈ ਰੁੱਖ ਸੁੱਕ ਨਈਂ ਸਕਦੇ
ਕੌਮੀ ਜਜ਼ਬੇ ਸੁਰਤ 'ਚੋਂ ਕਦੇ ਮੁੱਕ ਨਈਂ ਸਕਦੇ, ਮੁੱਕ ਨਈਂ ਸਕਦੇ

ਜੇ ਜਬਰ ਜ਼ੁਲਮ ਦੇ ਨੇਰਿਆਂ ਨੇ ਵਧਣਾ ਈ ਹੁੰਦੈ
ਤਾਂ ਦੀਵਾ ਕੌਮੀ ਅਣਖ‌ ਦਾ ਵੀ ਜਗਣਾ ਈ ਹੁੰਦੈ, ਜਗਣਾ ਈ ਹੁੰਦੈ
ਲਹਿਰ ਜਿਹਨਾਂ ਨੂੰ ਕੀਲਦੀ ਉਹ ਰੁਕ ਨਈਂ ਸਕਦੇ
ਕੌਮੀ ਜਜ਼ਬੇ ਸੁਰਤ 'ਚੋਂ ਕਦੇ ਮੁੱਕ ਨਈਂ ਸਕਦੇ, ਮੁੱਕ ਨਈਂ ਸਕਦੇ

ਬੇਸ਼ੱਕ ਅੱਜ ਗੁਲਾਮ ਹਾਂ ਆ ਆ
ਬੇਸ਼ੱਕ ਅੱਜ ਗੁਲਾਮ ਹਾਂ ਕਰੇ ਰਾਜ ਬਿਗਾਨਾ
ਇਕ ਦਿਨ ਵਾਪਿਸ ਆਉਣੀਆਂ ਉਹ ਖੁੱਸੀਆਂ ਸ਼ਾਨਾਂ, ਖੁੱਸੀਆਂ ਸ਼ਾਨਾਂ
ਜਿਹਨਾਂ ਨੂੰ ਬਖਸ਼ਿਸ਼ ਨੂਰ ਦੀ ਉਹ ਛੁਪ ਨਈਂ ਸਕਦੇ
ਕੌਮੀ ਜਜ਼ਬੇ ਸੁਰਤ 'ਚੋਂ ਕਦੇ ਮੁੱਕ ਨਈਂ ਸਕਦੇ, ਮੁੱਕ ਨਈਂ ਸਕਦੇ

ਨੌਜਵਾਨ ਜੋ ਜਾਗਦਾ ਜੇ ਹਿੱਕ ਨੂੰ ਤਣਜੇ
ਧਰ ਜਾਨ ਤਲੀ 'ਤੇ ਕੌਮ ਦਾ ਜੇ ਰਾਖਾ ਬਣਜੇ, ਰਾਖਾ ਬਣਜੇ
ਜੰਗਲੀ ਤੋਤੇ ਬਾਗ ਨੂੰ ਫਿਰ ਟੁੱਕ ਨਈਂ ਸਕਦੇ
ਕੌਮੀ ਜਜ਼ਬੇ ਸੁਰਤ 'ਚੋਂ ਕਦੇ ਮੁੱਕ ਨਈਂ ਸਕਦੇ, ਮੁੱਕ ਨਈਂ ਸਕਦੇ
ਕੌਮੀ ਜਜ਼ਬੇ ਅੰਦਰੋਂ ਕਦੇ ਮੁੱਕ ਨਈਂ ਸਕਦੇ
ਕੌਮੀ ਜਜ਼ਬੇ ਖ਼ੂਨ 'ਚੋਂ ਕਦੇ ਮੁੱਕ ਨਈਂ ਸਕਦੇ
Lyrics copyright : legal lyrics licensed by Lyricfind.
No unauthorized reproduction of lyric.
Writer: HARPREET SINGH SINGH
Copyright: TUNECORE INC, TuneCore Inc.

Comments for Qaumi Jazbe lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the thumbs up
2| symbol to the left of the envelope
3| symbol at the top of the calculator
grid grid grid
grid grid grid
grid grid grid