song lyrics / Baba Beli / Gorment lyrics  | FRen Français

Gorment lyrics

Performer Baba Beli

Gorment song lyrics by Baba Beli official

Gorment is a song in Panjabi

ਆਪਣੇ ਦਿਮਾਗਾਂ ਵਿਚ ਜਿਹੜੀ ਚੱਲਦੀ ਗੱਲ ਮੂੰਹੋਂ ਬੋਲੀਏ
ਪੰਜਾ ਝਾੜੂ ਫੁੱਲ ਦਾਤਰੀ-ਹਥੌੜੇ ਤੇ ਤੱਕੜੀ 'ਨੂੰ ਤੋਲੀਏ ਕਿ ਗੱਲ ਕਿਉਂ ਨਈਂ ਬਣਦੀ
ਦੱਸੋ ਸਾਡੀ ਛਾਣੀ ਆਟਾ ਕਿਉਂ ਨਈਂ ਛਣਦੀ
ਗੱਲ ਖਾਲੀ ਜੋ ਖਜ਼ਾਨੇ ਦੀ ਸਣਾਉਣ ਜਾਣਦੇ ਆਗੂ ਸਰਕਾਰਾਂ ਦੇ
ਜਿਹੜੇ ਖਰਚੇ ਨਜੈਜ ਸਾਡਾ ਹੱਕ ਲੁੱਟਦੇ ਵਜ਼ੀਰਾਂ ਅਹਿਲਕਾਰਾਂ ਦੇ ਵਾਧੂ ਕਿਉਂ ਨਈਂ ਰੋਕਦੀ
ਗੌਰਮੈਂਟ ਸਾਡੇ ਬਾਰੇ ਕਿਉਂ ਨਈਂ ਸੋਚਦੀ
ਗੌਰਮੈਂਟ ਸਾਡੇ ਬਾਰੇ ਕਿਉਂ ਨਈਂ ਸੋਚਦੀ

ਪੜੇ-ਲਿਖੇ ਬੰਦੇ ਯੋਗਤਾ ਜੋ ਰੱਖਦੇ ਓਹੀ ਖਾਂਦੇ ਧੱਕੇ ਨੇ
ਪੁਲਿਸ ਤੋਂ ਇਲਾਵਾ ਕਿਹੜਾ ਹੋਰ ਮਹਿਕਮਾ ਜਿੱਥੇ ਬੰਦੇ ਪੱਕੇ ਨੇ ਤੇ ਰੋਟੀ ਖਾਕੇ ਰੱਜਦੇ
ਦੱਸੋ ਕਿਉਂ ਪੰਜਾਬੀ ਫੌਰਨਾਂ ਨੂੰ ਭੱਜਦੇ
ਸਰਕਾਰ ਕਹੇ ਲੋਕ ਮੇਰੇ ਕੀਤੇ ਕੰਮਾਂ ਦਾ ਮੁੱਲ ਨਈਂ ਜੇ ਮੋੜਦੇ
ਆਖਦੀ ਵਿਕਾਸ ਵੱਡੇ-ਵੱਡੇ ਪੁਲਾਂ ਨੂੰ ਸਣੇ ਚੌੜੀ ਰੋਡ ਦੇ ਨਾਲੇ ਟੋਲ ਠੋਕਦੀ
ਗੌਰਮੈਂਟ ਸਾਡੇ ਬਾਰੇ ਕਿਉਂ ਨਈਂ ਸੋਚਦੀ
ਗੌਰਮੈਂਟ ਸਾਡੇ ਬਾਰੇ ਕਿਉਂ ਨਈਂ ਸੋਚਦੀ

ਕੇਬਲ ਕਲੋਨੀਆਂ ਕੀ route ਬੱਸਾਂ ਦੇ 'ਕੱਲੇ-ਕੱਲੇ ਛਾਂਗ ਲਏ
ਕਾਰੋਬਾਰ ਜਿੰਨੇ ਵੀ ਕਮਾਈ ਵਾਲੇ ਸੀ ਹਾਕਮਾਂ ਨੇ ਸਾਂਭ ਲਏ ਤੇ ਲੰਮੇ ਕਿੱਸੇ ਪੈ ਗਏ
ਢਾਬਿਆਂ 'ਚ ਲੀਡਰਾਂ ਦੇ ਹਿੱਸੇ ਪੈ ਗਏ

ਵੋਟਾਂ ਲੈਣ ਵੇਲੇ ਜੱਫੀ ਪਾ ਕੇ ਦੱਸਦੇ ਸਾਨੂੰ ਮਹਿੰਗੇ ਜਾਨਾਂ 'ਤੋਂ
ਵੋਟਾਂ ਪਿੱਛੋਂ ਭੁੱਲ ਜਾਂਦੇ manifesto ਕੀਤੇ ਹੋਏ ਐਲਾਨਾਂ 'ਤੋਂ ਵੱਜ ਜਾਂਦੀ ਮੋਕ ਜੀ
ਗੌਰਮੈਂਟ ਸਾਡੇ ਬਾਰੇ ਕਿਉਂ ਨਈਂ ਸੋਚਦੀ

ਵੇਹਲਾ ਬੈਠਾ ਬਾਬਾ ਬੇਲੀ ਰਹੇ ਸੋਚਦਾ, ਆ ਆ, ਓ ਓ
ਵੇਹਲਾ ਬੈਠਾ ਬਾਬਾ ਬੇਲੀ ਰਹੇ ਸੋਚਦਾ ਤੇ ਸੋਚ ਗੱਲ ਜੋੜਤੀ
ਮੰਗਤੀ ਬਣਾਤੀ ਸਾਡੀ ਕੌਮ ਅਣਖੀ ਮਿਹਨਤਾਂ 'ਤੋਂ ਤੋੜਤੀ ਤੇ ਸਮਝੀ ਨਾ ਚਾਲ ਨੂੰ
ਖੈਰਾਂ ਵਾਂਗ ਲੈਣ ਲੋਕੀ ਆਟਾ ਦਾਲ ਨੂੰ

ਆਮ ਬੰਦਾ ਧੱਕੇਸ਼ਾਹੀ ਚੁੱਪ ਕਰਕੇ ਜੇ ਤਾਂ ਸਹਿੰਦਾ ਰਵੇਗਾ
ਰਾਜ ਭਾਵੇਂ ਕਰੇ ਏਥੇ ਕੋਈ ਪਾਲਟੀ ਰੇਤਾ ਮਹਿੰਗਾ ਰਹੇਗਾ ਤੇ ਜਨਤਾ ਰਹੂ ਲੋਚਦੀ
ਗੌਰਮੈਂਟ ਸਾਡੇ ਬਾਰੇ ਕਿਉਂ ਨਈਂ ਸੋਚਦੀ
ਗੌਰਮੈਂਟ ਸਾਡੇ ਬਾਰੇ ਕਿਉਂ ਨਈਂ ਸੋਚਦੀ, ਓਏ
Lyrics copyright : legal lyrics licensed by Lyricfind.
No unauthorized reproduction of lyric.
Writer: HARPREET SINGH SINGH
Copyright: TuneCore Inc.

Comments for Gorment lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the target
2| symbol at the top of the star
3| symbol at the top of the calculator
grid grid grid
grid grid grid
grid grid grid