song lyrics / Veer Davinder / Vairia lyrics  | FRen Français

Vairia lyrics

Performers Veer DavinderSudesh Kumari

Vairia song lyrics by Veer Davinder official

Vairia is a song in Panjabi

ਹੋਏ ਹੋਏ ਹੋਏ

ਵੇ ਉੱਥੇ ਤੇਰਾ ਰੱਖਿਆ ਏ ਕੀ ਵੇ ਵੈਰੀਆਂ
ਜਿੱਥੇ ਤੇਰਾ ਲੱਗਦਾ ਏ
ਵੇ ਜਿੱਥੇ ਤੇਰਾ ਲੱਗਦਾ ਏ ਜੀ ਵੇ ਵੈਰੀਆਂ
ਉੱਥੇ ਤੇਰਾ ਰੱਖਿਆ ਏ
ਮੇਰੇ ਵਿਚ ਹੈਨੀ ਦੱਸ ਕੀ ਵੇ ਵੈਰੀਆਂ
ਬਾਹਰ ਕਾਹਤੋਂ ਲੱਗੇ ਤੇਰਾ
ਵੇ ਬਾਹਰ ਕਾਹਤੋਂ ਲੱਗੇ ਤੇਰਾ ਜੀ ਵੇ ਵੈਰੀਆਂ
ਵੇ ਮੇਰੇ ਵਿਚ ਹੈਨੀ ਦੱਸ

ਮੇਰੇ ਯਾਰ ਜੁੰਡੀ ਦੇ ਸਾਰੇ ਚੜਕੇ ਬਹਿੰਦੇ ਨਿੱਤ ਚੁਬਾਰੇ
ਤੇ ਫਿਰ ਵੱਜਦੇ ਨੇ ਲਲਕਾਰੇ ਦਾਰੂ ਪੀ ਨੀ ਗੋਰੀਏ
ਮਿੱਤਰਾ ਚ ਲੱਗੇ ਮੇਰਾ
ਵੇ ਮਿੱਤਰਾ ਚ ਦੱਸ ਤੇਰਾ ਕੀ ਵੇ ਵੈਰੀਆਂ
ਵੇ ਮਿੱਤਰਾ ਚ ਦੱਸ ਤੇਰਾ
ਮਿੱਤਰਾ ਚ ਲੱਗੇ ਮੇਰਾ ਜੀ ਨੀ ਗੋਰੀਏ
ਦੋਸਤਾਂ ਚ ਲੱਗੇ ਮੇਰਾ

ਓਏ ਓਏ ਓਏ

ਵੇ ਦੱਸ ਕੀਹਦੇ ਕੋਲੇ ਸਾਰਾ ਦਿਨ ਤੂੰ ਗੁਜਾਰਦਾ
ਭੋਰਾ ਨਾ ਫਿਕਰ ਤੈਨੂੰ ਸ਼ੈਲ ਮੁਟਿਆਰ ਦਾ
ਵੇ ਦੱਸ ਕੀਹਦੇ ਕੋਲੇ ਸਾਰਾ ਦਿਨ ਤੂੰ ਗੁਜਾਰਦਾ
ਭੋਰਾ ਨਾ ਫਿਕਰ ਤੈਨੂੰ ਚੂੜੇ ਵਾਲੀ ਨਾਰ ਦਾ
ਜਾ ਕੇ ਬਹਿਜਾ ਬੋਹੜਾ ਥੱਲੇ ਸਾਰਾ ਦਿਨ ਹੀ ਪੱਤਾ ਚੱਲੇ
ਤਿੰਨੇ ਯੱਕੇ ਬੱਲੇ ਬੱਲੇ ਪੈਂਦੇ ਸੀ ਨੀ ਗੋਰੀਏ
ਨੀ ਸੱਥ ਵਿਚ ਲੱਗੇ ਮੇਰਾ
ਵੇ ਸੱਥ ਵਿਚ ਦੱਸ ਤੇਰਾ ਕੀ ਵੇ ਵੈਰੀਆਂ
ਵੇ ਸੱਥ ਵਿਚ ਦੱਸ ਤੇਰਾ
ਖੇਡ ਦੇ ਆ ਉੱਥੇ ਗੋਲਾ ਪੀਹ ਨੀ ਗੋਰੀਏ
ਖੂੰਡਾ ਉੱਤੇ ਲੱਗੇ ਮੇਰਾ

ਹਾ ਜੀ ਜੀ ਕਹਿਨਾ ਐ ਆਖਾ ਵੇ ਤੂੰ ਕਿਸੇ ਦਾ ਨੀ ਮੋੜਦਾ
ਫਿਰਦਾ ਅਵਾਰਾ ਵੇਹਲਾ ਡੱਕਾ ਵੀ ਨੀ ਤੋੜਦਾ
ਹਾ ਜੀ ਜੀ ਕਹਿਨਾ ਐ ਆਖਾ ਵੇ ਤੂੰ ਕਿਸੇ ਦਾ ਨੀ ਮੋੜਦਾ
ਫਿਰਦਾ ਅਵਾਰਾ ਵੇਹਲਾ ਡੱਕਾ ਵੀ ਨੀ ਤੋੜਦਾ

ਨੀ ਜਦ ਰੀਠੇ ਜਿੰਨੀ ਖਾਵਾਂ ਲੈਕੇ ਫੋਰਡ ਖੇਤ ਨੂੰ ਜਾਵਾ
ਸਭ ਨੂੰ ਕੰਡਾ ਕੰਡਾ ਵਰਤਾਵਾ ਬਈਏ 30 ਨੀ ਗੋਰੀਏ
ਨੀ ਮੋਟਰ ਤੇ ਲੱਗੇ ਮੇਰਾ
ਮੋਟਰ ਤੇ ਲੱਗੇ ਮੇਰਾ
ਵੇ ਮੋਟਰ ਤੇ ਦੱਸ ਤੇਰਾ ਕੀ ਵੇ ਵੈਰੀਆਂ
ਮੋਟਰ ਤੇ ਦੱਸ ਤੇਰਾ
ਮੋਟਰ ਤੇ ਲੱਗੇ ਮੇਰਾ ਜੀ ਨੀ ਗੋਰੀਏ
ਖੇਤਾਂ ਵਿਚ ਲੱਗੇ ਮੇਰਾ

ਚੰਦਰਾ ਵਿਚੋਲਾ ਕੋਈ ਵੈਰ ਕੱਢ ਲੈ ਗਿਆ
ਸਿਰੇ ਦਾ ਸ਼ਰਾਬੀ ਤੇ ਜੁਆਰੀ ਪੱਲੇ ਪੈ ਗਿਆ
ਚੰਦਰਾ ਵਿਚੋਲਾ ਕੋਈ ਵੈਰ ਕੱਢ ਲੈ ਗਿਆ
ਸਿਰੇ ਦਾ ਸ਼ਰਾਬੀ ਤੇ ਜੁਆਰੀ ਪੱਲੇ ਪੈ ਗਿਆ

ਤੇਰਾ ਲਿਖਦਾ ਭਿੰਡਰ ਗਾਣੇ ਤੈਥੋਂ ਨੋਟ ਨੀ ਸਾਂਭੇ ਜਾਣੇ
ਮਾੜਾ ਦਿਲ ਦਾ ਨੀ ਅਣਗਾਨੇ ਭੋਰਾ ਵੀ ਨੀ ਗੋਰੀਏ
ਨੀ ਕਲਾਕਾਰਾਂ ਵਿਚ ਲੱਗੇ
ਕਲਾਕਾਰਾਂ ਵਿਚ ਲੱਗੇ

ਹੈ ਕਲਾਕਾਰ ਘਰ ਦੇ ਆ ਜੀ ਵੇ ਵੈਰੀਆਂ
ਗਾਉਣ ਵਾਲੇ ਸਾਰੇ ਸਾਡੇ
ਗਾਉਣ ਵਾਲੇ ਸਾਰੇ ਸਾਡੇ

ਗਾਉਣ ਵਾਲਿਆਂ ਚ ਲੱਗੇ ਜੀ ਨੀ ਗੋਰੀਏ
ਗਾਉਣ ਵਾਲਿਆਂ ਚ ਲੱਗੇ

ਹਾ ਕਲਾਕਾਰ ਘਰ ਦੇ ਆ ਜੀ ਵੇ ਵੈਰੀਆਂ
ਗਾਉਣ ਵਾਲੇ ਸਾਰੇ ਸਾਡੇ
ਗਾਉਣ ਵਾਲੇ ਸਾਰੇ ਸਾਡੇ

ਗਾਉਣ ਵਾਲਿਆਂ ਚ ਲੱਗੇ ਜੀ ਨੀ ਗੋਰੀਏ
ਗਾਉਣ ਵਾਲਿਆਂ ਚ ਲੱਗੇ
Lyrics copyright : legal lyrics licensed by Lyricfind.
No unauthorized reproduction of lyric.
Writers: BHINDER DABWALI, LAL KAMAL
Copyright: Royalty Network

Comments for Vairia lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the bulb
2| symbol to the right of the eye
3| symbol at the bottom of the padlock
grid grid grid
grid grid grid
grid grid grid