paroles de chanson / Manpreet Singh parole / Nav Rutt Di Taksaal lyrics  | ENin English

Paroles de Nav Rutt Di Taksaal

Interprète Manpreet Singh

Paroles de la chanson Nav Rutt Di Taksaal par Manpreet Singh lyrics officiel

Nav Rutt Di Taksaal est une chanson en Pendjabi

ਸਮਰੱਥ ਬ੍ਰਹਮੰਡਿ ਧੂੰਦਾ ਅਤੇ ਅਨਤ ਪ੍ਰਕਾਸ਼ਾਂ ਦੀ
ਹਰ ਸੰਭਵ ਅਸੰਭਵ ਹਰਕਤ ਤੋਂ ਬਹੁਤ ਉਪਰ
ਅਕਾਲ ਸੁਨ ਦੀ ਸ਼ਰੂਮਣੀ ਚੁੱਪ ਚ ਲਿਪਟੀਆਂ
ਮਾਂ ਗੁਜਰੀ ਦਾ ਮਹਾ ਮੋਲੀਕ ਗਰਵ ਮੰਡਲ
ਐਥੇ ਆਣ ਟਿਕਦੀ ਹੈ ਪਾਰ ਅੰਤਲੀ ਸੂਰਤ
ਪਾਸਾ ਪਰਤ ਦੀ ਹੈ ਸ੍ਰਿਸ਼ਟ, ਦੁਨੀਆਂ ਭਰ ਦੀ ਹਰ ਇਕ ਅਦਾ
ਹਰਕਤ ਸਲੀਕੇ ਤਰੀਕੇ ਆਵਾਜ਼ ਤੋਰ ਯਾਦ ਸਮ੍ਰਿਤੀ ਦ੍ਰਿਸ਼ਟੀ
ਇੱਛਾ ਅਤੇ ਰੁਝਾਨ ਵਿਚ, ਕੋਈ ਨਵੀ ਅਤੇ ਅਜਬ ਕੰਪਨ ਹੁੰਦੀ ਐ
ਬੁਲ ਜਿਹੜੇ ਕਦੇ ਕੁਜ ਬਿਆਨ ਕਰਨ ਤੋਂ ਅਸਮਰੱਥ ਵੀ ਰਹਿ ਜਾਂਦੇ ਨੇ
ਪਰ ਅੱਖਾਂ ਜਿਹੜੀਆਂ ਅਦੁਤੀ ਲਿਸ਼ਕਾਰੇਯਾ ਦਾ ਚਾਨਣ ਤਕ
ਹੈਰਾਨ ਤੇ ਅਨੰਦਿਤ ਹੋ ਜਾਂਦੀਆਂ ਨੇ, ਝੂਠ ਨੀ ਬੋਲ ਸਕਦੀਆਂ
ਓ ਚਮਕ ਉਠਿਆ ਹਰ ਇਕ ਜੀਵ ਦੀਆ
ਜੀਵ ਭਾਵੇ ਓ ਲੁਕਤ ਸਮੁੰਦਰੀ ਦੇਸ ਰਹਿੰਦਾ ਸੀ
ਭਾਵੇ ਹਵਾ ਵਿਚ ਗੋਤੇ ਲੌਂਦਾ ਸੀ
ਭਾਵੇ ਰੇਂਗਦਾ ਸੀ ਤੇ ਭਾਵੇ ਕੱਚੇ ਪੱਕੇ ਘਰ ਬਣਾ ਕੇ
ਕਿਸੇ ਨਗਰੀ ਚ ਵਸਦਾ ਸੀ, ਇਨਸਾਨ ਸੀ
ਸਬਣਾ ਜੀਆ ਕਾ ਮੁਖ ਪਟਨਾ ਸ਼ਹਿਰ ਵਲੀ ਹੋ ਗਯਾ
ਤੇ ਸਬ ਦੀਆ ਅੱਖਾਂ ਬੋਲਣ ਲੱਗੀਆਂ
ਓ ਆ ਗਯਾ ਖਸਮੇ ਖ਼ਲਕਤ
ਮਰਦ ਅਗੰਬੜਾ, ਓ ਆ ਗਯਾ

ਉਡ’ਦੀਆਂ ਪੰਜ ਕਕਿਆ ਦੀ
ਓਟ ਹੇਠਾਂ ਸ਼ਿੱਦਦਤਾ ਐ
ਉਥੇ ਗੁਰੂ ਗੋਬੋਇੰਡ ਸਿੰਘ
ਜਿਥੋਂ ਦੀ ਤਾੜੀ ਮਾਰ ਕੇ
ਮਿੱਟੀ ਨੇ ਨਕਸ਼ਾ ਤੱਕਿਆ
ਲੋਹੇ ਦੀ ਨੰਗੀ ਧਾਰ ਦਾ
ਬਦਿਆਂ ਦੇ ਖੇਮੇ ਪੁੱਟ ਕੇ
ਅਣਖਾਂ ਦੇ ਚਿਲੇ ਚਾੜ ਕੇ

ਐ ਐ ਐ ਐ ਐ ਐ ਐ

ਗੋਬਿੰਦ ਹੀ ਹੈ ਸਾਡੀਆਂ
ਆਜ਼ਾਦ ਸਾਹਾਂ ਦੀ ਲੜੀ
ਗੋਬਿੰਦ ਹੀ ਸਾਡੀ ਜੁਬਾ’ਨ ਦਾ
ਸਭ ਤੋ ਸੁਚਾ ਵਾਕ ਹੈ
ਗੋਬਿੰਦ ਹੀ ਹੈ ਸਾਡੀਆਂ
ਆਜ਼ਾਦ ਸਾਹਾਂ ਦੀ ਲੜੀ
ਗੋਬਿੰਦ ਹੀ ਸਾਡੀ ਜੁਬਾ’ਨ ਦਾ
ਸਭ ਤੋ ਸੁਚਾ ਵਾਕ ਹੈ

ਜਦ ਵੀ ਹੈ ਔਣਾ ਵਕ਼ਤ ਨੇ
ਹਾਏ ਸੀਸ ਲੈਕੇ ਬਾਪ ਦਾ
ਕਾਲ਼ੇ ਸ਼ਿਆਹ ਪੇਂਡਿਆਂ ਨੂ
ਚਾਨ;ਨਾ ਵਿਚ ਰੰਘਣਾ
ਰੇਤਾ ਵੀ ਭਰ ਕੇ ਚੁੰਘੀਆਂ
ਪੌਣਾ ਦੇ ਉੱਤੇ ਬਿਹ ਗਿਆ
ਤੇ ਆਖਦਾ ਕਿ ਸਤਿਗੁਰਾਂ ਨੇ
ਅੱਜ ਵਨਾ ਚੋ ਲੰਘਣਾ
ਗੋਬਿੰਦ ਹੀ ਸੁੱਕਾ, ਸਖਤ (ਐ ਐ ਐ ਐ)
ਗੋਬਿੰਦ ਹੀ ਤਾਰ, ਮਖਮਲੀ (ਐ ਐ ਐ ਐ)
ਗੋਬਿੰਦ ਅੱਕ, ਸੰਦਲ, ਹਵਾ
ਠੂਠਾ, ਸਿਘਸਨ, ਖਾਕ ਹੈ
ਗੋਬਿੰਦ ਹੀ ਹੈ ਸਾਡੀਆਂ
ਆਜ਼ਾਦ ਸਾਹਾਂ ਦੀ ਲੜੀ
ਗੋਬਿੰਦ ਹੀ ਸਾਡੀ ਜੁਬਾ’ਨ ਦਾ
ਸਭ ਤੋ ਸੁਚਾ ਵਾਕ ਹੈ
ਨਿਰਵੇਰ ਹੈ, ਸ਼ਹਕਾਰ ਹੈ
ਤੀਰਾਂ ਦਾ ਓ ਆਕਾਰ ਜੋ
ਹਰ੍ਗੀਜ਼ ਵਿਨਾਸ਼ਕ ਵੀ ਨ੍ਹੀ
ਨਵਰੁੱਤ ਦੀ ਟਕਸਾਲ ਹੈ
ਕਲਮ-ਐ -ਦਸ਼ਮ ਦੀ ਨੋਕ ਚੋ
ਸੁਰਖੀ ਜੋ ਖਿੰਡ ਗਾਯੀ ਬੇਲਿਯੋ
ਏ ਵਗ ੜੇ ਪਾਣੀ ਓਹ੍ਨਾ ਹੀ
ਕਿਣਕਿਆਂ ਦੀ ਝਾਲ ਹੈ
ਜਦ ਪੀਂਦੀਆਂ ਤਾਂ ਅੱਕ ਦਾ
ਕੌੜਾ ਹੀ ਰੱਸ ਏ ਪੀਂਦੀਆਂ
ਜਦ ਲੌਂਦਿਆਂ ਸਿਰਹਾਣਾ
ਏਹੇ ਟਿੰਡ ਦਾ ਹੀ ਲੌਂਦਿਆਂ
ਮਾਛੀਵਾਲੇ ਦੀਆਂ ਜੰਗਲਾ’ਨ ਵਿਚ
ਖਾਲਸਾਈ ਮਸਤਿਆ
ਜਦ ਗੌਂਦਿਆਂ ਕੋਈ ਗੀਤ ਤਾ
ਚੜਦੀ ਕ੍ਲਾ ਦਾ ਗੌਂਦਿਆਂ
ਕੈਸਾ ਅਨੋਖਾ ਜਿਸ੍ਮ ਹੈ
ਕੈਸੀ ਮੁਕੰਮਲ ਆਤਮਾ
ਉਪਜੇ ਮਹਾ ਵੈਰਾਗ ਤੱਕ
ਜਨਮੇ ਅਨੰਦਮ ਸਾਕ ਹੈ
ਗੋਬਿੰਦ ਹੀ ਹੈ ਸਾਡੀਆਂ (ਐ ਐ ਐ ਐ)
ਆਜ਼ਾਦ ਸਾਹਾਂ ਦੀ ਲੜੀ (ਐ ਐ ਐ ਐ)
ਗੋਬਿੰਦ ਹੀ ਸਾਡੀ ਜੁਬਾ’ਨ ਦਾ
ਸਭ ਤੋ ਸੁਚਾ ਵਾਕ ਹੈ
ਗੋਬਿੰਦ ਹੀ ਹੈ ਸਾਡੀਆਂ (ਐ ਐ ਐ ਐ)
ਆਜ਼ਾਦ ਸਾਹਾਂ ਦੀ ਲੜੀ (ਐ ਐ ਐ ਐ)
ਗੋਬਿੰਦ ਹੀ ਸਾਡੀ ਜੁਬਾ’ਨ ਦਾ
ਸਭ ਤੋ ਸੁਚਾ ਵਾਕ ਹੈ
ਏ ਕਿਸਦਾ ਜੁੱਸਾ ਲਿਸ਼ਕਦੇ
ਸਾਡੇ ਵੇਹੜਿਆਂ ਦੀ ਧੁੱਪ ਚੋ
ਏ ਕਿਸਦਾ ਚੋਲਾ ਬਣ ਗਿਆ
ਸਾਡੇ ਸਿਰ ਉੱਤੇ ਅਸਮਾਨ ਬਈ
ਓ ਕੌਣ ਸੀ ਜਿਸਦੇ ਮਗਰ
ਤੁਰ ਪਏ ਸੀ ਪੈੜਾ ਪੂਜਦੇ
ਕਲਗੀ, ਨਗਾਰਾ, ਚਾਨ’ਨੀ
ਝੰਡੇ, ਤਖਤ, ਕਿਰਪਾਨ ਬਈ

ਤਾਏਮੋ ਪਾਇੰਦਾ ਗੁਰੂ ਗੋਬਿੰਦ ਸਿੰਘ
ਫਰਖ ਫ਼ਰ ਖੰਦਾ ਗੁਰੂ ਗੋਬਿੰਦ ਸਿੰਘ
ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ

ਡੂੰਘੀ ਧਰਤ ਦੀ ਵਾਜ ਨੂ
ਸੁਣ’ਨਾ ਹੀ ਸਿਖੀ ਧਰਮ ਹੈ
ਚਾਰੇ ਦਿਸ਼ਾਵਾਂ ਜੁੜਦੀਆਂ
ਓਹੀ ਗੁਰੂ ਦਾ ਦੁਆਰ ਹੈ
ਚਾਰੇ ਦਿਸ਼ਾਵਾਂ ਜੁੜਦੀਆਂ
ਓਹੀ ਗੁਰੂ ਦਾ ਦੁਆਰ ਹੈ
ਪਾਣੀ ਦੇ ਕੱਚ ਤੇ ਉਸਰੇ
ਧੁੱਪਾਂ ਦੇ ਬੁੱਤ ਹੀ ਤਖਤ ਨੇ
ਸੂਰਜ ਦਾ ਚਾਨਣ ਹੱਦ ਹੈ
ਕੁੱਲ ਜਗਤ ਹੀ ਪਰਿਵਾਰ ਹੈ
ਹਰ ਕਾ ਮਹਾਂਰਸ ਚੋ’ ਰਿਹਾ
ਜੋ ਸ਼ਸਤਰਾਂ ਦੇ ਵੇਗ ਚੋ’ਨ
ਸੂਖਮ ਸਥੁਲੇ ਜਗਤ ਲਈ
ਇਕ ਹੁਕ ਹੈ, ਇਕ ਹਾਕ ਹੈ

ਐ ਐ ਐ ਐ ਐ ਐ ਐ
ਹੋ ਹੋ ਹੋ ਹੋ ਹੋ ਹੋ ਹੋ ਹੋ

ਗੋਬਿੰਦ ਹੀ ਹੈ ਸਾਡੀਆਂ (ਐ ਐ ਐ ਐ)
ਆਜ਼ਾਦ ਸਾਹਾਂ ਦੀ ਲੜੀ (ਐ ਐ ਐ ਐ)
ਗੋਬਿੰਦ ਹੀ ਸਾਡੀ ਜੁਬਾ’ਨ ਦਾ
ਸਭ ਤੋ ਸੁਚਾ ਵਾਕ ਹੈ
ਗੋਬਿੰਦ ਹੀ ਹੈ ਸਾਡੀਆਂ (ਐ ਐ ਐ ਐ)
ਆਜ਼ਾਦ ਸਾਹਾਂ ਦੀ ਲੜੀ (ਐ ਐ ਐ ਐ)
ਗੋਬਿੰਦ ਹੀ ਸਾਡੀ ਜੁਬਾ’ਨ ਦਾ
ਸਭ ਤੋ ਸੁਚਾ ਵਾਕ ਹੈ

ਤਾਏਮੋ ਪਾਇੰਦਾ ਗੁਰੂ ਗੋਬਿੰਦ ਸਿੰਘ
ਫਰਖ ਫ਼ਰ ਖੰਦਾ ਗੁਰੂ ਗੋਬਿੰਦ ਸਿੰਘ
ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Nav Rutt Di Taksaal

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de l'oeil
2| symbole en haut du casque
3| symbole à droite du smiley
grid grid grid
grid grid grid
grid grid grid