paroles de chanson / Kuldeep Manak parole / Ladhi Ne Jadon Dulla Jamiya lyrics  | ENin English

Paroles de Ladhi Ne Jadon Dulla Jamiya

Interprète Kuldeep Manak

Paroles de la chanson Ladhi Ne Jadon Dulla Jamiya par Kuldeep Manak lyrics officiel

Ladhi Ne Jadon Dulla Jamiya est une chanson en Pendjabi

ਉਹ ਧੁਮਾ ਪੈ ਗਈਆਂ ਲਾਹੌਰ ਵਿੱਚ ਸਾਰੇ
ਲੱਧੀ ਨੇ ਜਦੋ ਦੁਲਾ ਜੰਮਿਆ
ਹੋ ਮੇਰੇ ਮੌਲਾ ਤੇਰੇ ਰੰਗ ਨੇ ਨਿਆਰੇ
ਪਿੰਡਾਂ ਦੇ ਵਿੱਚ ਗੱਲਾਂ ਹੁੰਦੀਆਂ

ਹੋ ਦੁੱਲਾ ਪੁੱਤ ਫ਼ਰੀਦ ਦਾ ਲਦੀ ਕਰ ਆਇਆ
ਅੱਲਾ ਸਾਂਦਲ ਬਾਰ ਦਾ ਮੁੜ ਭਾਗ ਜਗਾਇਆ
ਅਕਬਰ ਬੈਠਾ ਸੋਚਦਾ ਡਰਿਆ ਘਬਰਾਇਆ
ਬਦਲਾ ਆਪਣੇ ਬਾਪ ਦਾ ਕਰਦੂ ਸਫਾਇਆ
ਹੋ ਗੱਲਾਂ ਹੁੰਦੀਆਂ ਮੁਗ਼ਲ ਸਰਕਾਰੇ
ਲੱਧੀ ਨੇ ਜਦੋ ਦੁਲਾ ਜੰਮਿਆ
ਹੋ ਮੇਰੇ ਮੌਲਾ ਤੇਰੇ ਰੰਗ ਨੇ ਨਿਆਰੇ
ਪਿੰਡਾਂ ਦੇ ਵਿੱਚ ਗੱਲਾਂ ਹੁੰਦੀਆਂ

ਉਹ ਹੋਕੇ ਅਠਾਰਾਂ ਬਰਸ ਦਾ ਉਹ ਮਾਰੇ ਲੋੜੇ
ਮਾਰ ਗੁਲੇਲਾ ਗਾਗਰਾਂ ਨੂੰ ਦੁੱਲਾ ਤੋੜੇ
ਅਲੀ ਸੌਦਾਗਰ ਲੁੱਟ ਕੇ ਓਹਨੇ ਖੋਏ ਘੋੜੇ
ਆਕੇ ਅਕਬਰ ਬਾਦਸ਼ਾਹ ਨੂੰ ਮੱਥਾ ਜੋੜੇ
ਹੋ ਘੋੜੇ ਲੈ ਗਏ ਛੁੜਾ ਕੇ ਸਾਰੇ
ਲੱਧੀ ਨੇ ਜਦੋ ਦੁਲਾ ਜੰਮਿਆ
ਹੋ ਮੇਰੇ ਮੌਲਾ ਤੇਰੇ ਰੰਗ ਨੇ ਨਿਆਰੇ
ਪਿੰਡਾਂ ਦੇ ਵਿੱਚ ਗੱਲਾਂ ਹੁੰਦੀਆਂ

ਹੋ ਬੇਗਮ ਜਾਂਦੀ ਹੱਜ ਨੂੰ ਜਦ ਪਿੰਡੀ ਆਏ
ਹੋ ਨਫ਼ਰਾਂ ਨੌਕਰਾਂ ਚਾਕਰਾਂ ਨੇ ਤੰਬੂ ਲਾਏ
ਦੁੱਲਾ ਧਾਵਾ ਬੋਲ ਕੇ ਸਬ ਬਨ ਬਹਾਏ ਆਖੇ ਤੇਰਾ ਬਾਦਸ਼ਾਹ ਹੁਣ ਆਣ ਛੁੜਾਏ
ਹੋ ਜਿਹੜਾ ਬਨ ਕੇ ਵਿਦੋਸ਼ੀਆਂ ਨੂੰ ਮਾਰੇ
ਲੱਧੀ ਨੇ ਜਦੋ ਦੁਲਾ ਜੰਮਿਆ
ਹੋ ਮੇਰੇ ਮੌਲਾ ਤੇਰੇ ਰੰਗ ਨੇ ਨਿਆਰੇ
ਪਿੰਡਾਂ ਦੇ ਵਿੱਚ ਗੱਲਾਂ ਹੁੰਦੀਆਂ

ਹੋ ਲਦੀ ਮੱਤਾਂ ਦੇਵੰਦੀ ਨਿਤ ਬਹਿ ਸਮਝਾਵੇ
ਹੋ ਅਕਬਰ ਵਡਾ ਬਾਦਸ਼ਾਹ ਜਿਸ ਮੁਲਕ ਝੁਕਾਏ
ਅਗੋ ਦੁੱਲਾ ਸੁਣਦਿਆਂ ਗੁੱਸੇ ਵਿੱਚ ਆਏ
ਦਿਓ ਤਰੀਕਾ ਵਾਲੜਾ ਕਲੀਆਂ ਫ਼ਰਮਾਏ
ਹੋ ਬੋਲ ਮੁਗ਼ਲਾਂ ਦੇ ਜਾਣ ਨਾ ਸਹਾਰੇ
ਲੱਧੀ ਨੇ ਜਦੋ ਦੁਲਾ ਜੰਮਿਆ
ਹੋ ਮੇਰੇ ਮੌਲਾ ਤੇਰੇ ਰੰਗ ਨੇ ਨਿਆਰੇ
ਪਿੰਡਾਂ ਦੇ ਵਿੱਚ ਗੱਲਾਂ ਹੁੰਦੀਆਂ
ਹੋ ਧੁਮਾ ਪੈ ਗਿਆ ਲਾਹੌਰ ਵਿੱਚ ਸਾਰੇ
ਲੱਧੀ ਨੇ ਜਦੋ ਦੁਲਾ ਜੰਮਿਆ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: HARDEV DILGIR, K.S. NARULA
Copyright: Royalty Network

Commentaires sur les paroles de Ladhi Ne Jadon Dulla Jamiya

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite du casque
2| symbole à droite du smiley
3| symbole à droite du téléviseur
grid grid grid
grid grid grid
grid grid grid