paroles de chanson / Tiger parole / Birbal lyrics  | ENin English

Paroles de Birbal

Interprètes TigerJang Dhillon

Paroles de la chanson Birbal par Tiger lyrics officiel

Birbal est une chanson en Pendjabi

Tren D

ਰੱਤ ਤੋ ਗੂੜੇ ਡੰਬੀ ਚਾਦਰੇ ਕੁੜਤੇ ਬੱਦਲੋ ਫਿੱਕੇ
ਨੇਜੇ ਵਰਗੀ ਧੋਣ ਤੇ ਲਿਸ਼ਕਣ ਖਾਲਸਾ ਰਾਜ ਦੇ ਸਿੱਕੇ
ਪਾਣੀ ਪੱਤੀ ਅੱਖ ਬਲੋਰੀ ਪਲਕਾ ਕਾਲਸ ਟਿੱਕੇ
ਭੁੱਲ ਜਾਵੇਗੀ ਇਸ਼ਕ ਦੀ ਪੈਤੀ ਪੜ ਆਸ਼ਕ ਦੇ ਚਿੱਠੇ
ਹੋ ਮੁੜਕੇ ਮਿਲਣਾ ਮਿਲਣਾ ਈ ਕਰਦਾ
ਮਿਲਕੇ ਜਾਦਾ ਜਿਹੜਾ
ਹੋ ਜੱਟ ਮਿਰਜੇ ਦੀ ਬੱਕੀ ਵਰਗਾ ਤੁਰਦਾ ਖਾ ਖਾ ਗੇੜਾ
ਜੱਟ ਮਿਰਜੇ ਦੀ ਬੱਕੀ ਵਰਗਾ ਤੁਰਦਾ ਖਾ ਖਾ ਗੇੜਾ

ਰੂਹ ਟਿੱਬਿਆ ਦੇ ਰੇਤੇ ਵਰਗੀ ਤੰਨ ਕਾਹੀ ਦਾ ਫੰਬਾ
ਬਣਤਰ ਜੱਟ ਦੀ ਟਾਲੀ ਜੇਸੀ ਨੈਣ ਨਕਸ਼ ਜਿਉ ਰੰਬਾ
ਮਿਸਰੀ ਸਰੋ ਤੋ ਸੋਹਣਾ ਚੋਬਰ ਕੱਦ ਜੰਤਰ ਦਾ ਡੰਡਾ
ਤਿਲਕਣ ਥੱਲੇ ਕੁੱਟਦਾ ਬੇਗੀਆ ਡਾਹ ਕੇ ਵਾਨ ਦਾ ਮੰਜਾ
ਬੀਰਬਲ ਵਰਗੀ ਏ ਮੱਤ ਪੱਟੂ ਦੀ
ਦਿਲ ਤੋ ਖੁੱਲਾ ਵਹਿੜਾ
ਜੱਟ ਮਿਰਜੇ ਦੀ ਬੱਕੀ ਵਰਗਾ ਤੁਰਦਾ ਖਾ ਖਾ ਗੇੜਾ
ਜੱਟ ਮਿਰਜੇ ਦੀ ਬੱਕੀ ਵਰਗਾ ਤੁਰਦਾ ਖਾ ਖਾ ਗੇੜਾ
ਪਰਬਰੀਏ ਪੀਰਾ ਅੱਗੇ ਵਾਹਿਦ ਤੇਨੂੰ ਮੰਗਾ
ਸੁੱਚੇ ਹੱਥੀ ਪਾਵਾ ਤੇਰੇ ਰੰਗ ਅਨਾਰੀ ਵੰਗਾਂ
ਤੂੰ ਫੱਬ ਫੱਬ ਕਰਦੀ ਚੜੇ ਚੁਬਾਰੇ ਹੋ ਮੈ ਫਿਰਨੀ ਤੋ ਲੰਗਾ
ਹੋ ਤੈਨੂੰ ਆਵਨ ਮੋਹ ਤੇ ਹੰਜੂ ਮੈ ਯਾਦਾ ਵਿੱਚ ਖੰਗਾ
ਅਜਲਾ ਤੀਕਰ ਵਸਦਾ ਹੋਜੇ ਤੇਰਾ ਚੁੱਲ੍ਹਾ ਚੌਂਕਾ
ਹੋ ਤਲੀ ਤੇਰੀ ਤੇ ਧਰ ਕੇ ਖਾਵਾ ਨੀ ਮਖਣੀ ਖੰਡ ਪਰੋਠਾ
ਕੁਲ ਖਲਕਤ ਦੀ ਲਈ ਤਲਾਸ਼ੀ ਸਾਥੋ ਸ਼ੋਕੀ ਕਹਿੜਾ
ਜੱਟ ਮਿਰਜੇ ਦੀ ਬੱਕੀ ਵਰਗਾ ਤੁਰਦਾ ਖਾ ਖਾ ਗੇੜਾ
ਜੱਟ ਮਿਰਜੇ ਦੀ ਬੱਕੀ ਵਰਗਾ ਤੁਰਦਾ ਖਾ ਖਾ ਗੇੜਾ

ਨਿਰਗਿਸ ਫੁੱਲ ਦੀ ਭੈਣ ਚਚੇਰੀ ਪੰਜ ਫੂਲ ਜਿਉ ਰਾਣੀ
ਹੋ ਪਾਕ ਮੁਹੱਬਤ ਗਟ ਗਟ ਪੀਜੂ ਹੋ ਚੋਬਰ ਨਜਰਾ ਥਾਣੀ
ਹੋ ਖਵਾਜੇ ਪੀਰ ਤੋ ਮੰਗਾ ਤੈਨੂੰ ਭਰਕੇ ਚੂਲੀ ਪਾਣੀ
ਹੋ ਮਣਕਾ ਇਸ ਮਲੂਕ ਨੂੰ ਪਾਕੇ ਕਾਮਲ ਮੈਰੀ ਕਹਾਣੀ
ਤੇਰਾ ਹੁਸਨ ਜਿਉ ਲਾਲੀ ਜੈਸਾ ਮੈ ਰੁੜ੍ਹੇ ਦਾ ਹਾਣੀ
ਹੋ ਜੰਗ ਢਿਲੋ ਨੇ ਰਿੜਕੇ ਅੱਖਰ ਬਣਗੀ ਕਲਮ ਮਧਾਨੀ
ਸਤਲੁਜ ਕੰਢੇ ਟਿੱਬਿਆ ਦੇ ਵਿੱਚ ਪਿੰਡ ਭੜੇਨ ਏ ਡੇਰਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Birbal

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut du casque
2| symbole à gauche de la poubelle
3| symbole en bas du pouce en l'air
grid grid grid
grid grid grid
grid grid grid