paroles de chanson / Satinder Sartaaj parole / Hawa Mohabbat lyrics  | ENin English

Paroles de Hawa Mohabbat

Interprète Satinder Sartaaj

Paroles de la chanson Hawa Mohabbat par Satinder Sartaaj lyrics officiel

Hawa Mohabbat est une chanson en Pendjabi

ਰੀਝ ਕੋਈ ਅੱਥਰੀ ਜੇ ਲੱਭ ਲੈ ਹਾਣ ਬਰਾਬਰ ਦਾ
ਤਾਂ ਫਿਰ ਲਾਵਾਂ ਇਸ਼ਕ ਦੀਆਂ ਵੀ ਪੜ੍ਹ ਹੀ ਜਾਂਦੀ ਏ
ਜਿੰਨੀਆਂ ਮਰਜ਼ੀ ਬੰਦ ਕਰ ਲਵੋ ਬਾਰ ਤਾਕੀਆਂ ਜੀ
ਹਵਾ ਮੁਹੱਬਤ ਦਿਲ ਦੇ ਘਰ ਵਿਚ ਵਡ ਹੀ ਜਾਂਦੀ ਏ
ਰੀਝ ਕੋਈ ਅੱਥਰੀ ਜੇ ਲੱਭ ਲੈ ਹਾਣ ਬਰਾਬਰ ਦਾ
ਤਾਂ ਫਿਰ ਲਾਵਾਂ ਇਸ਼ਕ ਦੀਆਂ ਵੀ ਪੜ੍ਹ ਹੀ ਜਾਂਦੀ ਏ
ਜਿੰਨੀਆਂ ਮਰਜ਼ੀ ਬੰਦ ਕਰ ਲਵੋ ਬਾਰ ਤਾਕੀਆਂ ਜੀ
ਹਵਾ ਮੁਹੱਬਤ ਦਿਲ ਦੇ ਵੇਹੜੇ ਵਡ ਹੀ ਜਾਂਦੀ ਏ

ਸ਼ੀਸ਼ੇ ਦੇ ਸੰਸਾਰ ਤੋਂ ਬਚਣਾ ਔਖਾ ਹੁੰਦਾ ਏ
ਬਿਨ ਬੋਲੇ ਇਕਰਾਰ ਤੋਂ ਬਚਣਾ ਔਖਾ ਹੁੰਦਾ ਏ
ਅੱਲੜ ਉਮਰ ਦੇ ਪਿਆਰ ਤੋਂ ਬਚਣਾ ਔਖਾ ਹੁੰਦਾ ਏ
ਇਹ ਨਾਗਨ ਪਿੱਛਾ ਕਰਕੇ ਲੜ੍ਹ ਹੀ ਜਾਂਦੀ ਏ
ਓ ਜਿੰਨੀਆਂ ਮਰਜ਼ੀ ਬੰਦ ਕਰ ਲਵੋ ਬਾਰ ਤਾਕੀਆਂ ਜੀ
ਹਵਾ ਮੁਹੱਬਤ ਦਿਲ ਦੇ ਵੇਹੜੇ ਵਡ ਹੀ ਜਾਂਦੀ ਏ

ਜੇਕਰ ਦਿਲ ਨੂੰ ਚਾਅ ਵੇ ਸਾਹਾਂ ਨੂੰ ਪੀਵਣ ਦਾ
ਦੋਹਾਂ ਕੇ ਵੀ ਜਗ ਨੂੰ ਬਨ ਕੇ ਇਕ ਦਸਿਵਣ ਦਾ
ਗੂੜਾ ਜਜ਼ਬਾ ਹੋਵੇ ਜੇਕਰ ਕੱਠਿਆਂ ਜੀਵਨ ਦਾ
ਰੁੱਖ ਮਾਹੀ ਦੇ ਨਾਲ ਵੇਲ ਫਿਰ ਚੜ੍ਹ ਹੀ ਜਾਂਦੀ ਏ
ਓ ਜਿੰਨੀਆਂ ਮਰਜ਼ੀ ਬੰਦ ਕਰ ਲਵੋ ਬਾਰ ਤਾਕੀਆਂ ਜੀ
ਹਵਾ ਮੁਹੱਬਤ ਦਿਲ ਦੇ ਵੇਹੜੇ ਵਡ ਹੀ ਜਾਂਦੀ ਏ

ਪਹਿਲੀ ਵਾਰੀ ਨਹੀਂ ਜੀ ਇਹ ਤਾ ਸਫ਼ਰ ਪੁਰਾਨਾ ਏ
ਸੂਰਜ ਮੇਰਾ ਵਿਚੋਲਾ ਕਿਰਨਾਂ ਰਾਹ ਦਿਖਲਾਣਾ ਏ
ਮੈ ਬਦਲਾ ਚੋ ਆਈ ਮੁੜ ਬਦਲਾਂ ਨੂੰ ਜਾਣਾ ਏ
ਪਾਣੀ ਦੀ ਇਕ ਬੂੰਦ ਰੇਤ ਨਾਲ ਲੜ ਹੀ ਜਾਂਦੀ ਏ
ਓ ਜਿੰਨੀਆਂ ਮਰਜ਼ੀ ਬੰਦ ਕਰ ਲਵੋ ਬਾਰ ਤਾਕੀਆਂ ਜੀ
ਹਵਾ ਮੁਹੱਬਤ ਦਿਲ ਦੇ ਵੇਹੜੇ ਵਡ ਹੀ ਜਾਂਦੀ ਏ

ਅੱਗ ਆਸ਼ਕੀ ਦੀ ਜੇਕਰ ਕੋਈ ਨਜਰ ਉਤਾਰ ਗਿਆ
ਜੇ ਕੋਈ ਬਲਦੀ ਲਾਟ ਦੇ ਵਿਚ ਵੀ ਸੀਨੇ ਠਾਰ ਗਿਆ
ਕੋਈ ਪਰਵਾਨਾ ਲੋ ਤੋਂ ਜੇਕਰ ਜਾਣਾ ਵਾਰ ਗਿਆ
ਸ਼ਮਾ ਕਿਹੜੀ ਬਚ ਦੀ ਏ ਉਹ ਵੀ ਸੜ ਹੀ ਜਾਂਦੀ ਏ
ਓ ਜਿੰਨੀਆਂ ਮਰਜ਼ੀ ਬੰਦ ਕਰ ਲਵੋ ਬਾਰ ਤਾਕੀਆਂ ਜੀ
ਹਵਾ ਮੁਹੱਬਤ ਦਿਲ ਦੇ ਵੇਹੜੇ ਵਡ ਹੀ ਜਾਂਦੀ ਏ

ਮੈ ਨਹਿਰੀ ਨੂੰ ਹੋਰ ਕਿਸੇ ਕੰਮ ਲਾਉਣਾ ਏ ਯਾਰੋ
ਰੁੱਤਾਂ ਨੂੰ ਕੋਈ ਰਿਸ਼ਵਤ ਦੇਕੇ ਆਉਣਾ ਹਾਂ ਯਾਰੋ
ਮੈ ਪਤਝੜ ਨੂੰ ਪਤਝੜ ਕਹਿਣਾ ਚਾਹੁਣਾ ਹਾਂ ਯਾਰੋ
ਜੋ ਪਤੀ ਨਾ ਚਾਹੁੰਦੇ ਹੋਏ ਝੜ ਹੀ ਜਾਂਦੀ ਏ
ਓ ਜਿੰਨੀਆਂ ਮਰਜ਼ੀ ਬੰਦ ਕਰ ਲਵੋ ਬਾਰ ਤਾਕੀਆਂ ਜੀ
ਹਵਾ ਮੁਹੱਬਤ ਦਿਲ ਦੇ ਵੇਹੜੇ ਵਡ ਹੀ ਜਾਂਦੀ ਏ

ਜਿਸ ਰੂਹ ਨੇ ਕੋਈ ਅਣਮੁੱਲਾ ਇਹਸਾਸ ਪਹਿਨਣਾ ਏ
ਜਿਸਨੇ ਸੁਪਨੇ ਵਿੱਚ ਵੀ ਹੋਸ਼ ਹਵਾਸ ਪਹਿਨਣਾ ਏ
ਜਿਸ ਕਵਿਤਾ ਨੇ ਕਾਗਜ਼ ਦਾ ਲਿਬਾਸ ਪਹਿਨਣਾ ਏ
ਉਹ ਸ਼ਾਇਰ ਦੇ ਰਾਹਾਂ ਦੇ ਵਿੱਚ ਖੜ੍ਹ ਹੀ ਜਾਂਦੀ ਏ
ਓ ਜਿੰਨੀਆਂ ਮਰਜ਼ੀ ਬੰਦ ਕਰ ਲਵੋ ਬਾਰ ਤਾਕੀਆਂ ਜੀ
ਹਵਾ ਮੁਹੱਬਤ ਦਿਲ ਦੇ ਵੇਹੜੇ ਵਡ ਹੀ ਜਾਂਦੀ ਏ

ਜਦ ਕੋਈ ਸੂਰਤ ਰੋਜ਼ ਭੁਲੇਖੇ ਪਾਵਨ ਲੱਗ ਜਾਵੇ
ਹਰ ਇਕ ਅਕਸ ਵਿੱਚ ਆਪਣੇ ਨਕਸ਼ ਦਿਖਾਵਣ ਲੱਗ ਜਾਵੇ
ਪਰੀ ਕੌਈ ਜਦ ਖ਼ਵਾਬਾਂ ਦੇ ਵਿੱਚ ਆਉਣ ਲੱਗ ਜਾਵੇ
ਫਿਰ ਸਰਤਾਜ ਦੇ ਸਿਰ ਤੇ ਤਾਰੇ ਜੜ ਹੀ ਜਾਂਦੀ ਏ
ਓ ਜਿੰਨੀਆਂ ਮਰਜ਼ੀ ਬੰਦ ਕਰ ਲਵੋ ਬਾਰ ਤਾਕੀਆਂ ਜੀ
ਹਵਾ ਮੁਹੱਬਤ ਦਿਲ ਦੇ ਵੇਹੜੇ ਵਡ ਹੀ ਜਾਂਦੀ ਏ
ਰੀਝ ਕੋਈ ਅੱਥਰੀ ਜੇ ਲੱਭ ਲੈ ਹਾਣ ਬਰਾਬਰ ਦਾ
ਤਾਂ ਫਿਰ ਲਾਵਾਂ ਇਸ਼ਕ ਦੀਆਂ ਵੀ ਪੜ੍ਹ ਹੀ ਜਾਂਦੀ ਏ
ਓ ਜਿੰਨੀਆਂ ਮਰਜ਼ੀ ਬੰਦ ਕਰ ਲਵੋ ਬਾਰ ਤਾਕੀਆਂ ਜੀ
ਹਵਾ ਮੁਹੱਬਤ ਦਿਲ ਦੇ ਵੇਹੜੇ ਵਡ ਹੀ ਜਾਂਦੀ ਏ
ਹਵਾ ਮੁਹੱਬਤ ਦਿਲ ਦੇ ਅੰਦਰ ਵਡ ਹੀ ਜਾਂਦੀ ਏ
ਹਵਾ ਮੁਹੱਬਤ ਦਿਲ ਦੇ ਘਰ ਵਿਚ ਵਡ ਹੀ ਜਾਂਦੀ ਏ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Hawa Mohabbat

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut du cadenas
2| symbole en bas du casque
3| symbole à gauche de la calculatrice
grid grid grid
grid grid grid
grid grid grid