song lyrics / Harf Cheema / Khichi Rakh lyrics  | FRen Français

Khichi Rakh lyrics

Performer Harf Cheema

Khichi Rakh song lyrics by Harf Cheema official

Khichi Rakh is a song in Panjabi

ਸੋਚਿਆ ਨੀ ਸੀ ਕਦੇ ਸੁਰਖੀਆਂ ਚ ਆਵਾਂਗੇ
ਲਾਉਂਦੇ ਸੀ ਰੁੱਗ ਜਦੋ ਖੜਕੇ ਹਡੰਬੇ ਤੇ
ਰਾਤਾ ਨਾਲ ਮੱਥੇ ਲਾ ਕੇ ਕੀਤੀਆਂ ਮਿਹਨਤਾਂ
ਤੇ ਧਰ ਲਿਆ ਪੈਰ ਸਿਰੇ ਆਲੇ ਟੰਬੇ ਤੇ
ਦੁਨੀਆ ਦੇ ਨਕਸ਼ੇ ਤੇ ਫਿਰਦੇ ਆ ਸ਼ਾਏ ਅੱਜ
ਜਿਹੜੇ ਕੌਲਿਆ ਤੇ ਖੜਕੇ ਪੜ ਦੇ ਸੀ 35
ਲੜ ਛੱਡ ਕੇ ਦੁੱਪਟੇ ਬੰਨਣ ਆਲੇ ਅੱਜ MP ਬਣ ਗੇ ਆ MP
ਹੱਥਾਂ ਚ ਕਰਲੇ ਕਾਰੋਬਾਰ ਸਾਰੇ ਦਸਣ ਦੀ ਕੋਈ ਬਾਹਲੀ ਲੋੜ ਨੀ
ਡਿਮ ਤੇ ਮੋਟਰਾਂ ਚਲਾਉਣ ਆਲਿਆ ਨੂੰ
ਅੱਜ ਕਿਸੇ ਚੀਜ ਦੀ ਥੋੜ ਨੀ

Desi Crew Desi Crew Desi Crew

ਮਿੱਟੀ ਵੀਂ ਨੀ ਲੱਗੀ ਹੋਣੀ ਕਦੇ ਜੀਹਦੇ ਪਿੰਡੇ ਨੂੰ
Backward ਦੱਸਦੇ ਨੇ ਮਾਨਸੇ ਬਠਿੰਡੇ ਨੂੰ
ਮਿੱਤਰਾਂ ਦੇ ਫੋਰਡ ਨੇ Ferrari’ਆਂ ਨੂੰ ਘੂਰ ਦੇ
Centre ਨੂੰ ਘੇਰੀ ਬੈਠੇ ਜੱਟ ਸੰਗਰੂਰ ਦੇ
ਗਿੱਚੀ ਤੁੜਵਾਉਣਗੇ ਓਹ ਆਖ ਦੋ ਸਿਆਣਿਆ ਨੂੰ
ਬੈਠ ਕੇ ਦਰੱਖਤਾ ਤੇ ਵੱਢੀ ਜਾਂਦੇ ਟਾਹਣੇਆਂ ਨੂੰ
ਨਿੱਕੇ ਨਿੱਕੇ ਬੰਦੇ ਕਰ ਵੱਡੀ ਗੱਲ ਜਾਂਦੇ ਨੇ
ਕਲਮਾਂ ਦੇ ਕਾਰਤੂਸ ਗਿੱਲੇ ਚੱਲ ਜਾਂਦੇ ਨੇ
ਗੀਤਾਂ ਵਿਚ ਵਿਕੂ ਤੇਰਾ ਕਿਸੇ ਦਿਨ ਗ਼ਮ ਜੱਟਾ
ਖਿੱਚੀ ਰੱਖ ਖਿੱਚੀ ਰੱਖ ਖਿੱਚੀ ਰੱਖ ਕੰਮ ਜੱਟਾ
ਖਿੱਚੀ ਰੱਖ ਖਿੱਚੀ ਰੱਖ ਖਿੱਚੀ ਰੱਖ ਦਮ ਜੱਟਾ
ਕਿਹੜਾ ਤੈਨੂੰ ਰੋਕ ਲੂ ਜੇ ਤੇਰੇ ਵਿਚ ਦਮ ਜੱਟਾ
ਖਿੱਚੀ ਰੱਖ ਖਿੱਚੀ ਰੱਖ ਖਿੱਚੀ ਰੱਖ ਕੰਮ ਜੱਟਾ
ਖਿੱਚੀ ਰੱਖ ਖਿੱਚੀ ਰੱਖ ਖਿੱਚੀ ਰੱਖ ਦਮ ਜੱਟਾ
ਹੋ ਖਿੱਚੀ ਰੱਖ !

ਬਦਾਮਾਂ ਨੂੰ ਵੀਂ ਮਾਤ ਪਾਉਣੀ ਜੱਟਾ ਤੇਰੇ ਛੋਲਿਆ ਨੇ
ਭੱਜ ਭੱਜ ਲੁਕਣਾ ਐ ਠੱਗਾਂ ਦਿਆਂ ਟੋਲਿਆ ਨੇ
ਪਿੰਡਾਂ ਵਿੱਚੋ ਉੱਠ ਕੇ Globe ਉੱਤੇ ਛਾਏ ਆ
ਵੱਟਾ ਉੱਤੋਂ ਉੱਠ ਕੇ Trending ਆ ਚ ਆਏ ਆ
ਹੱਡ ਤੋੜ ਮਿਹਨਤਾਂ ਨੇ ਪੱਥਰ ਵੀਂ ਪਾੜਤੇ
ਬਾਪੂ ਵਾਲੇ ਬਲਦਾਂ ਨੇ ਗੱਡੀਆਂ ਤੇ ਚਾੜ੍ਹ ਤੇ
ਕੱਲੀ ਕੱਲੀ ਚੁੱਪ ਥੱਲੇ ਲੱਖਾਂ ਹੀ ਭੂਚਾਲ ਨੇ
ਸਿਰ ਤੇ ਨੀ ਭਾਵੇਂ ਬਾਪੂ ਖਵਾਬ ਤੇਰੇ ਨਾਲ ਨੇ
ਕਿਸੇ ਲੇਖੇ ਲਾਦੇ ਇਹ ਰੁੱਲ ਜਾਨਾ ਚੰਮ ਜੱਟਾ
ਖਿੱਚੀ ਰੱਖ ਖਿੱਚੀ ਰੱਖ
ਖਿੱਚੀ ਰੱਖ ਕੰਮ ਜੱਟਾ
ਖਿੱਚੀ ਰੱਖ ਖਿੱਚੀ ਰੱਖ
ਖਿੱਚੀ ਰੱਖ ਦਮ ਜੱਟਾ
ਕਿਹੜਾ ਤੈਨੂੰ ਰੋਕ ਲੂ ਜੇ ਤੇਰੇ ਵਿਚ ਦਮ ਜੱਟਾ
ਆਜੋ ਇਥੋਂ ਕੱਠੇ ਚਾਕਦੇ ਆ ਫੇਰ
ਖਿੱਚੀ ਰੱਖ ਖਿੱਚੀ ਰੱਖ ਖਿੱਚੀ ਰੱਖ ਕੰਮ ਜੱਟਾ
ਖਿੱਚੀ ਰੱਖ ਖਿੱਚੀ ਰੱਖ ਖਿੱਚੀ ਰੱਖ ਦਮ ਜੱਟਾ
ਹੋ ਖਿੱਚੀ ਰੱਖ

ਨਲੂਏ ਸਰਾਭੇ ਦੇ ਵਾਰਸ ਏਹ ਮਨਣਾ ਸਿੱਖਿਆ ਨੀ ਇਹਨਾਂ ਨੇ ਹਾਰਾ ਨੂੰ
ਆਵਦੀ ਆਈ ਤੇ ਆਉਣ ਜਦੋ ਤੇ ਮੂਹਰੇ ਲਾ ਲੈਂਦੇ ਆ ਸਰਕਾਰਾਂ ਨੂੰ
ਔਖੇ ਸੌਖੇ ਵੇਲੇ ਮਾੜੇ ਦੇ ਨਾਲ ਖੜ ਦੇ ਐ ਤੇ ਤਕੜੇ ਦੇ ਲਲਕਾਰੇ ਤੋਂ ਡਰਦੇ ਨੀ
ਚੜਦੀ ਕਲਾ ਚ ਰਹਿੰਦੇ ਆ ਚੜਦੀ ਕਲਾ ਚ
ਢਿੱਲੀ ਗੱਲ ਤਾਂ ਕਿਤੇ ਕਰਦੇ ਨੀ
ਚਿੱਟੀਆਂ ਸਕੱਡਾ ਨਾਲ ਟਿੱਬੇ ਚੱਕਣ ਆਲੇ ਨੇ ਚੀਮਿਆ
ਅੱਜ ਲੱਖ ਲੱਖ dollar ਲਾ ਤਾਂ spearda ਤੇ
ਖੱਬੀਆਂ ਲੈਣਾ ਚ ਜਾਂਦੇ studio sneepr ਤੇ ਰੰਡਿਆਲੇ ਆਲਿਆ
ਗੋਰੇ ਖੜ ਖੜ ਕੇ ਵੇਹਦੇ ਆ bridge ਆ ਤੇ
ਖੜ ਖੜ ਕੇ ਵੇਹਦੇ ਆ bridge ਆ ਤੇ
ਖੜ ਖੜ ਕੇ ਵੇਹਦੇ ਆ bridge ਆ ਤੇ

ਕਿੱਥੇ ਰਹਿੰਦਾ ਚੀਮੇ ਆਲਾ ਰਹਿੰਦੇ ਸਦਾ ਟੋਲਦੇ
ਮਿੱਤਰਾਂ ਦੇ ਚਾਦਰੇ ਨੇ Gucci’ਆਂ ਨੂੰ ਰੋਲਦੇ
ਭਿੜੇ ਸਰਕਾਰਾਂ ਨਾਲ ਪੜ੍ਹੇ ਸਰਕਾਰੀ ਚੋਂ
ਹੋਰ ਕਿਹੜਾ ਕੋਠੀਆਂ ਨੇ ਪਾਈਆਂ ਗੀਤਕਾਰੀ ਚੋਂ

ਯਾਰੀਆਂ ਦਾ ਮੁੱਲ ਕਦੇ ਚੀਮੇ ਨੇ ਨਾ ਵੱਟਣਾ ਐ
ਦਿਲਾਂ ਵਿਚ ਵੱਸਦੇ ਐ ਮਹਿਲਾ ਨੂੰ ਕੀ ਚੱਟਣਾ ਐ
2-4 ਵਰਕੇ ਨੇ ਕਾਲੇ ਚਲੋ ਹੋ ਗਏ
ਉੱਡ ਗਈ ਕਬੂਤਰੀ ਸੁਖਾਲੇ ਚੱਲ ਹੋ ਗਏ
ਦੇਸੀ ਨਾਲ ਕੰਮ ਸਾਰ ਮਹਿੰਗੀ ਬੜੀ ਰਮ ਜੱਟਾ
ਖਿੱਚੀ ਰੱਖ
ਖਿੱਚੀ ਰੱਖ ਖਿੱਚੀ ਰੱਖ ਖਿੱਚੀ ਰੱਖ ਕੰਮ ਜੱਟਾ
ਖਿੱਚੀ ਰੱਖ ਖਿੱਚੀ ਰੱਖ ਖਿੱਚੀ ਰੱਖ ਦਮ ਜੱਟਾ

ਓਹ Game ਹੀ ਪੁੱਠੀ ਪੈ ਗਈ
ਹੁਣ ਤਾਂ Rihanna ਵੀਂ ਕਹਿ ਗਈ

ਖਿੱਚੀ ਰੱਖ ਖਿੱਚੀ ਰੱਖ ਖਿੱਚੀ ਰੱਖ ਕੰਮ ਜੱਟਾ
ਖਿੱਚੀ ਰੱਖ ਖਿੱਚੀ ਰੱਖ ਖਿੱਚੀ ਰੱਖ ਦਮ ਜੱਟਾ
ਹੋ ਖਿੱਚੀ ਰੱਖ
Lyrics copyright : legal lyrics licensed by Lyricfind.
No unauthorized reproduction of lyric.
Writer: Harf Cheema
Copyright: Songtrust Ave

Comments for Khichi Rakh lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the cross
2| symbol to the right of the camera
3| symbol to the left of the smiley
grid grid grid
grid grid grid
grid grid grid